14 October 2010

Punjab Govt releases another instalment of Dearness Allowance with effect from 01-07-2010

ਨੰ: 3/2/97-ਐਫ. ਪੀ. 1/649

ਪੰਜਾਬ ਸਰਕਾਰ

ਵਿੱਤ ਵਿਭਾਗ

(ਵਿੱਤ ਪ੍ਰਸੋਨਲ- 1 ਸ਼ਾਖਾ)


ਮਿਤੀ, ਚੰਡੀਗੜ੍ਹ: 13 ਅਕਤੂਬਰ, 2010


ਸੇਵਾ ਵਿਖੇ

ਸਮੂਹ ਵਿਭਾਗਾਂ ਦੇ ਮੁਖੀ,

ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ,

ਡਵੀਜਨਾਂ ਦੇ ਕਮਿਸ਼ਨਰ ਅਤੇ ਰਾਜ ਦੇ ਸਮੂਹ ਡਿਪਟੀ

ਕਮਿਸ਼ਨਰ।


ਵਿਸ਼ਾ: ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 1.7.2010 ਤੋਂ ਵਧੀਆਂ ਦਰਾਂ(35%ਤੋਂ 45%) ਤੇ ਮਹਿੰਗਾਈ ਭੱਤਾ ਦੇਣ ਬਾਰੇ।

ਸ੍ਰੀਮਾਨ ਜੀ,

ਮੈਨੂੰ ਉਪਰੋਕਤ ਵਿਸ਼ੇ ਤੇ ਇਸ ਵਿਭਾਗ ਦੇ ਗਸ਼ਤੀ ਪੱਤਰ ਨੰ: 3/2/97-1ਐਫ ਪੀ 1/590 ਮਿਤੀ 14-10-2009 ਵੱਲ ਧਿਆਨ ਦਿਵਾਉਣ ਅਤੇ ਇਹ ਦੱਸਣ ਦੀ ਹਦਾਇਤ ਹੋਈ ਹੈ ਕਿ ਪੰਜਾਬ ਦੇ ਰਾਜਪਾਲ ਜੀ ਨੇ ਪ੍ਰਸੰਨਤਾ ਪੂਰਵਕ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਤੀ 1.7.2010 ਤੋਂ ਬੇਸਿਕ ਪੇ ਤੇ ਮੌਜੂਦਾ 35%ਤੋਂ ਵਧਾ ਕੇ 45% ਦੀ ਦਰ ਤੇ ਮਹਿੰਗਾਈ ਭੱਤਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

2. ਮਿਤੀ 1.7.2010 ਤੋਂ 30.9.2010 ਤੱਕ ਵਧੀਆਂ ਦਰਾਂ ਤੈ ਮਿਲਣ ਵਾਲੇ ਮਹਿੰਗਾਈ ਭੱਤੇ ਦੀ ਰਕਮ ਦਾ ਬਕਾਇਆ ਕਰਮਚਾਰੀਆਂ ਦੇ ਜਨਰਲ ਪ੍ਰਾਵੀਡੰਟ ਫੰਡ ਦੇ ਖਾਤੇ ਵਿੱਚ ਜਮਾਂ ਕਰਵਾਇਆ ਜਾਵੇਗਾ ਅਤੇ ਉਸ ਨੂੰ ਜਨਰਲ ਪ੍ਰਾਵੀਡੰਟ ਫੰਡ ਦੇ ਖਾਤਿਆਂ ਵਿੱਚ ਵਾਧੂ ਰਕਮ ਸਮਝਿਆ ਜਾਵੇਗਾ ਅਤੇ ਉਸ ਮਿਲਣ ਵਾਲਾ ਵਿਆਜ ਜਮਾਂ ਕਰਵਾਈ ਰਕਮ ਦੇ ਮਹੀਨੇ ਤੋਂ ਅਗਲੇ ਮਹਿਨੇ ਦੀ ਪਹਿਲੀ ਤਾਰੀਖ ਤੋਂ ਲੱਗਣਯੋਗ ਹੋਵੇਗਾ। ਮਿਤੀ 1.10.2010 ਤੋਂ ਮਹਿੰਗਾਈ ਭੱਤੇ ਦੀਆਂ ਵਧੀਆਂ ਦਰਾਂ ਦਾ ਨਕਦ ਭੁਗਤਾਨ ਕੀਤਾ ਜਾਵੇਗਾ।

3. ਅਜਿਹੇ ਕਰਮਚਾਰੀ, ਜਿਹਨਾਂ ਦੀ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਪੱਤਰ ਨੰ: 3/72/2003-3ਐਫ.ਪੀ.ਪੀ.ਸੀ./7280 ਮਿਤੀ 12.12.2006 ਰਾਹੀਂ ਜਾਰੀ ਕੀਤੀ ਨਿਊ ਰੀਸਟਰੈਕਚਰਡ ਡਿਫਾਈਨਡ ਕੰਟਰੀਬਿਊਟਰੀ ਪੈਨਸ਼ਨ ਸਕੀਮ ਅਧੀਨ ਮਿਤੀ 1.1.2004 ਜਾਂ ਉਸ ਉਪਰੰਤ ਕੀਤੀ ਗਈ ਹੈ ਅਤੇ ਜੀਹਨਾਂ ਨੇ ਅਜੇ ਤੱਕ ਉਕਤ ਸਕੀਮ ਦੇ ਟਾਇਰ ।। ਅਧਿਨ ਆਪਣੇ ਖਾਤੇ ਨਹੀਂ ਖੁਲਵਾਏ, ਵਿਭਾਗਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਵਧੀਆਂ ਦਰਾਂ ਤੇ ਮਿਲਣ ਵਾਲੇ ਮਹਿੰਗਾਈ ਭੱਤੇ ਵਜੋਂ ਬਣਨ ਵਾਲੇ ਬਕਾਏ ਰਕਮ ਦੇ ਇਵਜ ਵਿੱਚ ਪੰਜਾਬ ਰਾਜ ਵਿੱਚ ਸਥਿਤ ਡਾਕਘਰਾਂ ਤੋਂ ਸਬੰਧਤ ਕਰਮਚਾਰੀਆਂ ਦੇ ਨਾਮ ਤੇ ਨੈਸ਼ਨਲ ਸਰਟੀਫਿਕੇਟ/ਕਿਸਾਨ ਵਿਕਾਸ ਪੱਤਰਾਂ ਦੀ ਖਰੀਦ ਕਰਨ।

4. ਅਜਿਹੇ ਕਰਮਚਾਰੀ ਜਿਹਨਾਂ ਨੇ ਪੰਜਾਬ ਸਰਕਾਰ ਦੀ ਸੇਵਾ ਪੱਤਰ ਨੰ: 3/72/2003-3ਐਫ.ਪੀ.ਪੀ.ਸੀ./7280 ਮਿਤੀ 12.12.2006 ਰਾਹੀਂ ਜਾਰੀ ਕੀਤੀ ਨਿਊ ਰੀਸਟਰੈਕਚਰਡ ਡਿਫਾਈਨਡ ਕੰਟਰੀਬਿਊਟਰੀ ਪੈਨਸ਼ਨ ਸਕੀਮ ਅਧੀਨ ਮਿਤੀ 1.1.2004 ਜਾਂ ਉਸਤੋਂ ਬਾਦ ਜੁਆਇੰਨ ਕੀਤੀ ਹੈ, ਉਹਨਾਂ ਦਾ ਵਧੀਆਂ ਦਰਾਂ ਤੇ ਮਹਿੰਗਾਈ ਭੱਤੇ ਦੀ ਰਾਸ਼ੀ ਦੇ ਬਕਾਏ ਦਾ 10% ਹਿੱਸਾ ਨਿਊ ਰੀਸਟਰੈਕਚਰਡ ਡਿਫਾਈਨਡ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੇ ਟਾਇਰ । ਅਧੀਨ ਕੱਟਿਆ ਜਾਵੇਗਾ ਅਤੇ ਬਾਕੀ 90% ਹਿੱਸੇ ਦਾ ਪੰਜਾਬ ਰਾਜ ਵਿੱਚ ਸਥਿਤ ਡਾਕਘਰਾਂ ਤੋਂ ਨੈਸ਼ਨਲ ਸੇਵਿੰਗ ਸਰਟੀਫਿਕੇਟਸ/ਕਿਸਾਨ ਵਿਕਾਸ ਪੱਤਰ ਖਰੀਦ ਕੇ ਕਰਮਚਾਰੀਆਂ ਦੇ ਨਾਮ ਤੇ ਨਿਵੇਸ਼ ਕੀਤਾ ਜਾਵੇਗਾ।

5. ਪੰਜਾਬ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਵਧੀ ਕਿਸਤ ਵਜੋਂ ਸਾਰੀ ਰਕਮ ਦਾ 1.7.2010 ਤੋਂ ਨਕਦ ਭੁਗਤਾਨ ਕੀਤਾ ਜਾਵੇਗਾ।

ਵਿਸ਼ਵਾਸਪਾਤਰ

(ਸੁਰਿੰਦਰ ਕੌਰ) ਅਧੀਨ ਸਕੱਤਰ ਵਿੱਤ (ਐਸ)

ਨੰ: 3/2/97-ਐਫ. ਪੀ. 1/650 ਮਿਤੀ: 13 ਅਕਤੂਬਰ, 2010

ਇਸ ਦਾ ਇੱਕ ਉਤਾਰਾ ਸਮੇਤ ਇੱਕ ਵਾਧੂ ਕਾਪੀ ਹੇਠ ਲਿਖਾਂ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:

(i) ਮਹਾਂ ਲੇਖਾਕਾਰ (ਆਡਿਟ) ਪੰਜਾਬ, ਚੰਡੀਗੜ੍ਹ।

(ii) ਮਹਾਂ ਲੇਖਾਕਾਰ (ਲੇਖਾ ਅਤੇ ਹੱਕਦਾਰੀ) ਪੰਜਾਬ, ਚੰਡੀਗੜ੍ਹ।

(iii) ਮਹਾਂ ਲੇਖਾਕਾਰ (ਲੇਖਾ ਅਤੇ ਹੱਕਦਾਰੀ) ਉਤਰਾਖੰਡ।

(iv) ਮਹਾਂ ਲੇਖਾਕਾਰ (ਲੇਖਾ ਅਤੇ ਹੱਕਦਾਰੀ) ਇਲਹਾਬਾਦ, ਉਤਰ ਪ੍ਰਦੇਸ਼।


(ਸੁਰਿੰਦਰ ਕੌਰ) ਅਧੀਨ ਸਕੱਤਰ ਵਿੱਤ (ਐਸ)


ਨੰ: 3/2/97-ਐਫ. ਪੀ. 1/651 ਮਿਤੀ: 13 ਅਕਤੂਬਰ, 2010


ਉਤਾਰਾ ਨਿਮਨ ਲਿਖਤ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:

(i) ਸਕੱਤਰ,ਹਿਮਾਚਲ ਪ੍ਰਦੇਸ਼ ਸਰਕਾਰ, ਵਿੱਤ ਵਿਭਾਗ, ਸ਼ਿਮਲਾ ।

(ii) ਵਿੱਤ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ।

(iii) ਰਾਜ ਦੇ ਸਮੂਹ ਜਿਲਾ ਖ਼ਜਾਨਾ ਅਫਸਰ/ ਖ਼ਜਾਨਾ ਅਫਸਰ ।

ਕਮਲੇਸ਼ ਅਰੋੜਾ ਸੁਪਰਡੰਟ

ਨੰ: 3/2/97-ਐਫ. ਪੀ. 1/652 ਮਿਤੀ: 13 ਅਕਤੂਬਰ, 2010
ਇਸ ਦਾ ਉਤਾਰਾ ਨਿਮਨ ਲਿਖਤ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:

(1) ਮੁਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ।
(2) ਸਮੂਹ ਵਿੱਤ ਕਮਿਸ਼ਨਰ ਅਤੇ ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ।
(3) ਰੈਜੀਡੰਟ ਕਮਿਸ਼ਨਰ ਪੰਜਾਬ ਭਵਨ, ਨਵੀਂ ਦਿੱਲੀ।
(4) ਪ੍ਰਮੁੱਖ ਸਕੱਤਰ ਵਿੱਤ, ਉਤਰਾਖੰਡ।
ਕਮਲੇਸ਼ ਅਰੋੜਾ ਸੁਪਰਡੰਟ
ਨੰ: 3/2/97-ਐਫ. ਪੀ. 1/653 ਮਿਤੀ: 13 ਅਕਤੂਬਰ, 2010
ਇਸ ਦਾ ਇੱਕ ਉਤਾਰਾ:-

(1) ਰਜਿਸਟਰਾਰ, ਖੈਤੀਬਾੜੀ ਯੂਨੀਵਰਸਿਟੀ, ਲੁਧਿਆਨਾ।
(2) ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
(3) ਰਜਿਸਟਰਾਰ, ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ।
(4) ਰਜਿਸਟਰਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
(5) ਰਜਿਸਟਰਾਰ, ਡਾ: ਬੀ. ਆਰ. ਅੰਬੇਦਕਰ ਤਕਨੀਕੀ ਯੂਨੀਵਰਸਿਟੀ, ਜਲੰਧਰ।

(6) ਰਜਿਸਟਰਾਰ, ਗੁਰੂ ਅੰਗਦ ਦੇਵ ਯੂਨੀਵਰਸਿਟੀ ਵੈਟਰਨਰੀ ਐਂਡ ਐਨੀਮਲ ਸਾਇੰਸ, ਲੁਧਿਆਨਾ।

No comments:

Post a Comment

Followers

About Me

My photo
1080 Sector 39-B, Chandigarh, Punjab,, India
formerly Professor of English, Department of English, Punjabi University, PATIALA